19/04/2026
GHS JALALEANA FARIDKOT
Ghs JALALEANA
19/04/2026
GHS JALALEANA FARIDKOT
12/04/2026
Outstanding Result of 8th class 2025_26 Govt.High.School Jalaleana
100%
04/02/2026
Annual Sports Day at Government High School Jalaleana
20/12/2025
ਮਾਪੇ ਅਧਿਆਪਕ ਮਿਲਣੀ 20/12/25 ਦੀਆਂ ਕੁਝ ਝਲਕੀਆਂ
20/12/2025
ਮਿਤੀ 19/12/2025 ਨੂੰ ਵਿਸੇ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਭਿਆਚਾਰਕ ਮੁਕਾਬਲੇ ਸ ਕੰ ਸ ਸ ਸਕੂਲ ਫਰੀਦਕੋਟ ਵਿਖੇ ਕਰਵਾਏ ਗਏ। ਸਹਸ ਜਲਾਲੇਆਣਾ ਦੇ ਅਠਵੀਂ ਜਮਾਤ ਦੇ ਵਿਦਿਆਰਥੀ ਅਰਮਾਨਦੀਪ ਸਿੰਘ ਕਵਿਤਾ ਉਚਾਰਣ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਪਰਮਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀ, ਮਾਪਿਆਂ ਅਤੇ ਗਾਈਡ ਅਧਿਆਪਕ ਸ੍ਰੀਮਤੀ ਕਮਲਜੀਤ ਕੌਰ ਨੂੰ ਵਧਾਈ ਦਿੱਤੀ ਗਈ।
20/12/2025
ਮਿਤੀ 18/12/2025 ਨੂੰ ਬਲਾਕ ਪੱਧਰੀ ਮੈਥ ਮੇਲਾ ਸ ਹ ਸਕੂਲ ਬੀੜ ਸਿੱਖਾਂ ਵਾਲਾ ਵਿਖੇ ਕਰਵਾਇਆ ਗਿਆ ।ਸਹਸ ਜਲਾਲੇਆਣਾ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਖੁਸ਼ਵਿੰਦਰ ਸਿੰਘ ਨੇ ਇਸ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਪਰਮਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀ, ਮਾਪਿਆਂ ਅਤੇ ਗਾਈਡ ਅਧਿਆਪਕ ਸ੍ਰੀਮਤੀ ਅਰਸ਼ਪ੍ਰੀਤ ਕੌਰ ਮੈਥ ਮਿਸਟ੍ਰੈਸ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
19/12/2025
ਵਰਟੀ ਵਰ ਸਸਟੇਨਬਿਲਟੀ ਫਾਊਂਡੇਸ਼ਨ ਨਵੀਂ ਦਿੱਲੀ ਵੱਲੋਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਦੋ ਰੋਜ਼ਾ ਵਰਕਸ਼ਾਪ ਐਮ ਜੀ ਐਮ ਸੀਨੀਅਰ ਸੈਕਡਰੀ ਸਕੂਲ ਫਰੀਦਕੋਟ ਵਿਖੇ ਮਿਤੀ 18 ਅਤੇ 19 ਦਸੰਬਰ 2025 ਨੂੰ ਲਗਾਈ ਗਈ, ਜਿਸ ਵਿੱਚ ਸਰਕਾਰੀ ਹਾਈ ਸਕੂਲ ਜਲਾਲੇਆਣਾ ਦੇ ਦਸ ਵਿਦਿਆਰਥੀਆਂ ਨੇ ਸਾਇੰਸ ਮਿਸਟੈ੍ਸ ਸ੍ਰੀਮਤੀ ਰਮਿੰਦਰ ਕੌਰ ਦੀ ਅਗਵਾਈ ਹੇਠ ਭਾਗ ਲਿਆ । ਇਸ ਵਰਕਸ਼ਾਪ ਦਾ ਮੁੱਖ ਵਿਸ਼ਾ ਵੈਲਿਊ ਐਡਡ ਪ੍ਰੋਡਕਟਸ ਫਰੋਮ ਫਲਾਵਰ ਵੇਸਟ(value added products from flower waste)ਸੀ ਜਿਸ ਵਿੱਚ ਵਿਦਿਆਰਥੀਆਂ ਨੇ ਦੋ ਦਿਨਾਂ ਵਿੱਚ ਫੁੱਲਾਂ ਰਹਿੰਦ ਖੂਹੰਦ ਦੀ ਵਰਤੋਂ ਕਰਕੇ ਬਹੁਤ ਹੀ ਉਪਯੋਗੀ ਸਮਾਨ ਬਣਾਉਣਾ ਸਿੱਖਿਆ ਜਿਵੇਂ ਧੂਫ, ਅਗਰਬੱਤੀ ,ਟਾਈ ਐਂਡ ਡਾਈ( tie and dye) ਅਤੇ ਹੋਰ ਬਹੁਤ ਸਾਰੀ ਸਜਾਵਟ ਸਮੱਗਰੀ। Waste to wonder ਵਿਸ਼ੇ ਦੀਆਂ ਗਤੀਵਿਧੀਆਂ ਦਾ ਵਿਦਿਆਰਥੀਆਂ ਨੇ ਬਹੁਤ ਆਨੰਦ ਮਾਣਿਆ।
19/12/2025
ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਸਹਸ ਜਲਾਲੇਆਣਾ ਦੀ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ
ਪ੍ਰਭਜੋਤ ਕੌਰ ਨੇ ਗੋਲਡ ਮੈਡਲ 🥇(35 ਕਿਲੋ)
ਏਕਨੂਰ ਕੌਰ ਨੇ ਬਰੌਂਜ ਮੈਡਲ🥉 (40 ਕਿਲੋ)
ਅਤੇ ਨੌਵੀਂ ਜਮਾਤ ਦੀ ਵਿਦਿਆਰਥਣ
ਨਮਨਪ੍ਰੀਤ ਕੌਰ ਨੇ ਗੋਲਡ ਮੈਡਲ🥇 (50 ਕਿਲੋ)
ਵਰਗ ਵਿੱਚ ਪ੍ਰਾਪਤ ਕੀਤਾ। ਸਮੂਹ ਸਟਾਫ ਵੱਲੋਂ ਜੇਤੂ ਵਿਦਿਆਰਥਣਾਂ, ਮਾਪਿਆਂ ,ਗਾਈਡ ਅਧਿਆਪਕ ਸ਼੍ਰੀਮਤੀ ਲਖਵਿੰਦਰ ਕੌਰ ਡੀਪੀਈ ਅਤੇ ਕਰਾਟੇ ਕੋਚ ਅਮਨਦੀਪ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।
12/12/2025
11 ਦਸੰਬਰ, 2025 ਨੂੰ ਸ੍ਰੀ ਬੇਅੰਤ ਸਿੰਘ ਬਰਾੜ, ਪ੍ਰਿੰਸੀਪਲ ਸਸਸ ਸਕੂਲ ਰਣੀਆਂ, ਜ਼ਿਲ੍ਹਾ ਮੋਗਾ, ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਰਜਿੰਦਰ ਕੌਰ, ਸਸ ਮਿਸਟੈਰਸ ਸਕੂਲ, ਵਿਸ਼ੇਸ਼ ਤੌਰ 'ਤੇ ਪਹੁੰਚੇ। ਸ੍ਰੀ ਬੇਅੰਤ ਸਿੰਘ ਸਹਸ ਜਲਾਲੇਆਣਾ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੀ ਮਾਤਾ ਜੀ ਸਰਦਾਰਨੀ ਨਸੀਬ ਕੌਰ ਸਪੁੱਤਰੀ ਸਰਦਾਰ ਸੁਦਾਗਰ ਸਿੰਘ ਧਨੋਆ ਦੀ ਯਾਦ ਵਿੱਚ ਸਹਸ ਜਲਾਲੇਆਣਾ ਨੂੰ 51000 ਰੁਪਏ ਦਾ ਨਕਦ ਦਾਨ ਦਿੱਤਾ ਗਿਆ। ਪ੍ਰਮਾਤਮਾ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਨੇਕ ਕਮਾਈ ਵਿੱਚ ਵਾਧਾ ਕਰੇ। ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਗਿਆ।
03/12/2025
Educational trip to Bathinda